NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਜੀਵਨੀ

ਨਾਮ             :    ਸੇਵਾ ਸਿੰਘ
ਪਿਤਾ            :    ਸੰਤ ਬਾਬਾ ਉੱਤਮ ਸਿੰਘ ਜੀ
ਜਨਮ ਮਿਤੀ   :    15 ਮਾਰਚ, 1960
ਸੰਸਥਾ          :    ਕਾਰ ਸੇਵਾ ਖਡੂਰ ਸਾਹਿਬ
ਅਹੁਦਾ          :    ਸੇਵਾਦਾਰ

ਪਤਾ             :    ਕਾਰ ਸੇਵਾ ਖਡੂਰ ਸਾਹਿਬ,
ਪਿੰਡ, ਤਹਿਸੀਲ ਅਤੇ ਡਾਕਖਾਨਾ    :   ਖਡੂਰ ਸਾਹਿਬ,
ਜ਼ਿਲ੍ਹਾ            :    ਤਰਨਤਾਰਨ, ਪੰਜਾਬ, 143117
ਸੰਪਰਕ         : +91 1859-237234,35
ਈ-ਮੇਲ         : nsikhi@yahoo.in, karsewa@yahoo.com
ਵੈਬਸਾਈਟ     : www.nishan-e-sikhi.org
ਕਿੱਤਾ             : ਕਾਰਸੇਵਾ

ਕਾਰ ਸੇਵਾ ਵਾਤਾਵਰਣ: ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਯੋਗਦਾਨ

ਕਾਰ ਸੇਵਾ ਖਡੂਰ ਸਾਹਿਬ ਵਲੋਂ ਇਤਿਹਾਸਕ ਗੁਰਦਵਾਰਿਆਂ ਦੀ ਕਾਰਸੇਵਾ ਤੋਂ ਇਲਾਵਾ ਵਾਤਾਵਰਣ,ਖਾਸ ਕਰਕੇ ਰੁੱਖ ਲਾਉਣ ਅਤੇ ਉਨ੍ਹਾਂ ਨੂੰ ਪਾਲਣ ਦੇ ਖੇਤਰ ਵਿਚ ਉਘਾ ਯੋਗਦਾਨ ਪਾਇਆ ਗਿਆ ਹੈ। 1999 ਤੋਂ ਸ਼ੁਰੂ ਕੀਤੀ ਗਈ ਇਸ ਵਾਤਾਵਰਣ ਮੁਹਿੰਮ ਵਿਚ ਸੰਸਥਾ ਪੰਜਾਬ, ਰਾਜਸਥਾਨ,ਮੱਧ ਪਰਦੇਸ,ਦਿੱਲੀ ਅਤੇ ਮਹਾਰਾਸ਼ਟਰ ਵਿਚ 5 ਲੱਖ ਤੋਂ ਵੱਧ ਰੁੱਖ ਲਗਾ ਚੁੱਕੀ ਹੈ। ਆਪਣੀ ਇਸ ਮੁਹਿੰਮ ਦੌਰਾਨ ਸੰਸਥਾ ਨੇ ਤਕਰੀਬਨ 500 ਕਿਲੋਮੀਟਰ ਸੜਕਾਂ ‘ਤੇ ਦਰਖਤ ਲਗਾਏ ਹਨ। ਹਾਲਾਂ ਕੁਝ ਦਿਨ ਪਹਿਲਾਂ ਹੀ ਕਾਰਸੇਵਾ ਖਡੂਰ ਸਾਹਿਬ ਵਲੋਂ ਅਮ੍ਰਿਤਸਰ ਹਰੀਕੇ ਰੋਡ ‘ਤੇ ਮਾਨਾਵਾਲਾ ਤੋਂ ਹਰੀਕੇ ਤੱਕ ਦਰਖਤ ਲਾਉਣ ਦਾ ਕਾਰਜ ਆਰੰਭ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ 550 ਜੰਗਲ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ। ਇਸ ਟੀਚੇ ਨੂੰ ਮੁੱਖ ਰੱਖ ਕੇ ਪਿੰਡਾਂ/ਸ਼ਹਿਰਾਂ ਵਿਚ ਛੋਟੇ ਵੱਡੇ ਜੰਗਲ ਲਗਾਏ ਜਾ ਰਹੇ ਹਨ। ਪੰਜਾਬ ਵਿਚ 74 ਦੇ ਕਰੀਬ ਅਜਿਹੇ ਜੰਗਲ ਲਗਾਏ ਵੀ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸੰਸਥਾ ਨੇ ਖਡੂਰ ਸਾਹਿਬ ਵਿਚ ਬੂਟਿਆਂ ਦੀ 7 ਏਕੜ ਜ਼ਮੀਨ ਵਿਚ ਇਕ ਨਰਸਰੀ ਬਣਾਈ ਹੋਈ ਹੈ। ਇਸ ਨਰਸਰੀ ਵਿਚ ਲੱਖਾਂ ਬੂਟੇ ਹਰ ਸਮੇਂ ਮੌਜੂਦ ਰਹਿੰਦੇ ਹਨ।ਇਸ ਤੋਂ ਇਲਾਵਾ ਕਿਸਾਨਾਂ ਨੂੰ ਬਾਗਬਾਨੀ ਅਤੇ ਕੁਦਰਤੀ ਖੇਤੀ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਵਧੇਰੇ ਸਾਰਥਕ ਗੱਲ ਇਹ ਹੈ ਕਿ ਸੰਸਥਾ ਆਪਣੇ ਵਲੋਂ ਲਗਾਏ ਗਏ ਰੁੱਖਾਂ ਦੀ ਪਾਲਣਾ ਪੋਸਣਾ ਦੀ ਜਿੰਮੇਵਾਰੀ ਵੀ ਨਿਭਾਉਂਦੀ ਹੈ। ਕਾਰ ਸੇਵਾ ਖਡੂਰ ਸਾਹਿਬ ਵਲੋਂ ਵਲੋਂ ਲਗਾਏ ਗਏ ਰੁੱਖਾਂ ਨੂੰ ਪਾਲਣ ਦੀ ਦਰ ਨੂੰ ਕਰੀਬ 90 ਫੀਸਦੀ ਯਕੀਨੀ ਬਣਾਇਆ ਜਾਂਦਾ।

ਵਿਦਿਅਕ ਖੇਤਰ ਵਿਚ ਯੋਗਦਾਨ:

ਕਾਰਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ 8 ਵਿਦਿਅਕ ਸੰਸਥਾਵਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚ ਇਕ ਬੀ.ਐਡ ਕਾਲਜ,ਇਕ ਡਿਗਰੀ ਕਾਲਜ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਵਿਚ 3 ਸੀਨੀਅਰ ਸਕੈਂਡਰੀ ਸਕੂਲ ਅਤੇ ਮੱਧ ਪ੍ਰਦੇਸ ਵਿਚ ਤਿੰਨ ਸੀਨੀਅਰ ਸਕੈਂਡਰੀ ਸਕੂਲ ਚਲਾਏ ਜਾ ਰਹੇ ਹਨ।ਇਨ੍ਹਾਂ ਸੰਸਥਾਵਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਪੜ੍ਹਦੇ ਹਨ।

ਨਿਸ਼ਾਨ-ਏ ਸਿੱਖੀ ਚੈਰੀਟੇਬਲ ਟਰਸਟ ਦੇ ਤਹਿਤ ਸੰਸਥਾਵਾਂ:

ਇਸ ਤੋਂ ਇਲਾਵਾ ਨਿਸ਼ਾਨ-ਏ ਸਿੱਖੀ ਚੈਰੀਟੇਬਲ ਟਰਸਟ ਦੇ ਤਹਿਤ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟਡੀਜ਼ ਚਲ ਰਿਹਾ ਹੈ ਜਿਸ ਵਿਚ ਬੱਚਿਆਂ ਨੂੰ ਇਕ ਪੰਜ ਸਾਲ ਦਾ ਗੁਰਮਤਿ ਵਿਚ ਡਿਪਲੋਮਾ ਬਿਲਕੁਲ ਮੁਫਤ ਕਰਵਾਇਆ ਜਾਂਦਾ।ਇਸ ਦੇ ਨਾਲ ਹੀ ਇਹ ਬੱਚੇ ਗੁਰੂ ਨਾਨਾਕ ਦੇਵ ਯੂਨੀਵਰਸਿਟੀ ਤੋਂ ਧਰਮ ਅਧਿਅਨ ਵਿਚ ਬੀ ਏ ਅਤੇ ਐਮ ਏ ਵੀ ਕਰ ਲੈਂਦੇ ਹਨ। ਇੰਸਟੀਚਿਊਟ ਆਫ ਸਾਇੰਸ ਸਟਡੀਜ ਦੇ 10 ਵਿਦਿਆਰਥੀ ਐਮ ਬੀ ਬੀ ਐਸ ਵਿਚ,12 ਬੀ ਡੀ ਐਸ ਅਤੇ 2 ਆਈ ਆਈ ਟੀ ਵਿਚ ਦਾਖਲਾ ਪਾ ਚੁੱਕੇ ਹਨ। ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਜ ਇੰਸਟੀਚਿਊਟ ਤੋਂ ਟਰੇਨਿੰਗ ਹਾਸਲ ਕਰ ਕੇ 588 ਕੈਂਡੀਡੇਟ ਵੱਖ-ਵੱਖ ਫੋਰਸਾਂ ਵਿਚ ਭਰਤੀ ਹੋ ਚੁੱਕੇ ਹਨ। ਇੰਸਟੀਚਿਊਟ ਆਫ ਸਾਇੰਸ ਐਂਡ ਟਰੇਨਿੰਗ(ਐਨ.ਡੀ.ਏ) ਦੇ 18 ਕੈਂਡੀਡੇਟ ਫੌਜ ਦੇ ਵੱਖ ਵੱਖ ਵਿੰਗਾਂ ਵਿਚ ਅਫਸਰ ਵਜ਼ੋਂ ਭਰਤੀ ਹੋਏ ਹਨ।
ਖੇਡਾਂ ਦੇ ਖੇਤਰ ਵਿਚ ਯੋਗਦਾਨ: ਬੱਚਿਆਂ ਦੀ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਕਾਰ ਸੇਵਾ ਖਡੂਰ ਸਾਹਿਬ ਵਲੋਂ ‘ਬਾਬਾ ਉਤੱਮ ਸਿੰਘ ਨੈਸ਼ਨਲ ਹਾਕੀ ਅਕੈਡਮੀ’ ਚਲਾਈ ਜਾ ਰਹੀ ਹੈ। ਇਹ ਅਕੈਡਮੀ 2006 ਵਿਚ ਸ਼ੁਰੂ ਕੀਤੀ ਗਈ ਅਤੇ ਉਸ ਸਮੇਂ ਤੋਂ ਹੀ ਇਸ ਅਕੈਡਮੀ ਨੇ ਰਾਜ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਦਰਜਨ ਤੋਂ ਵੱਧ ਕੌਮਾਂਤਰੀ ਖਿਡਾਰੀ ਪੈਦਾ ਕੀਤੇ ਹਨ।

ਮਾਣ-ਸਨਮਾਨ:

*2009 ਵਿਚ ਸੰਯੁਕਤ ਰਾਸ਼ਟਰ ਦੇ ਤਤਕਾਲੀ ਸਕੱਤਰ ਜਨਰਲ ਸ੍ਰੀ ਬਾਨ ਕੀ ਮੂਨ ਅਤੇ ਪ੍ਰਿੰਸ ਫਿਲਿਪ ਵਲੋਂ ਉਨ੍ਹਾਂ ਨੂੰ ਲੰਡਨ ਵਿਚ ਵਿੰਡਸਰ ਸੈਲੀਬਰੇਸ਼ਨ ਦੌਰਾਨ ਸਨਮਾਨਤ ਕੀਤਾ ਗਿਆ।
*ਮਰਹੂਮ ਰਾਸ਼ਟਰਪਤੀ ਡਾ.ਏ.ਪੀ ਜੇ ਅਬਦੁਲ ਕਲਾਮ ਵਲੋਂ ਉਨ੍ਹਾਂ ਨੂੰ 2011 ਵਿਚ ਕੈਪੀਟਲ ਫਾਊਂਡੇਸ਼ਨ ਜਸਟਿਸ ਕੁਲਦੀਪ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
* 2011 ਵਿਚ ਪੰਜਾਬ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ।
*2018 ਵਿਚ ਪੰਜਾਬ ਸਟੇਟ ਵਲੋਂ ਸਨਮਾਨਤ ਕੀਤਾ ਗਿਆ।