NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਵਾਤਾਵਰਣ ਸੰਭਾਲ ਸੰਬੰਧੀ ਕਾਰ ਸੇਵਾ ਖਡੂਰ ਸਾਹਿਬ ਦੀ ਭੂਮਿਕਾ ਅਤੇ ਕਾਰਜ

ਮਨੁੱਖ ਨੂੰ ਵੱਖ-ਵੱਖ ਸਮੇਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਅੱਜ ਵੀ ਕਰ ਰਿਹਾ ਹੈ। ਅਜੋਕੇ ਸਮੇਂ ਦੌਰਾਨ ਮਨੁੱਖੀ ਹੋਂਦ ਅਤੇ ਸਾਡੇ ਗ੍ਰਹਿ ਧਰਤੀ ਨਾਲ ਜੁੜੀ ਹੋਈ ਬਹੁਤ ਹੀ ਮਹੱਤਵਪੂਰਨ ਸਮੱਸਿਆ ਹੈ ਵਾਤਾਵਰਣ ਪ੍ਰਦੂਸ਼ਣ ਦੀ। ਮਨੁੱਖ ਨੇ ਆਪਣੇ ਲਾਲਚੀ ਅਤੇ ਖੁਦਗਰਜ਼ ਸੁਭਾਅ ਕਾਰਨ ਆਪਣੇ ਰਹਿਣ-ਬਸੇਰੇੇ ਨੂੰ ਹੀ ਤਬਾਹ ਕਰਨਾ ਆਰੰਭ ਕਰ ਦਿੱਤਾ। ਕੁਦਰਤ ਨੇ ਮਨੁੱਖ ਦੀ ਹਰ ਲੋੜ ਨੂੰ ਪੂਰਾ ਕੀਤਾ, ਪਰ ਇਹ ਮਨੁੱਖ ਆਪਣੀਆਂ ਲੋੜਾਂ ਤੱਕ ਸੀਮਿਤ ਨਾ ਰਿਹਾ ਅਤੇ ਆਪਣੀ ਹੱਦ ਟੱਪਣ ਲੱਗਾ। ਕੁਦਰਤ ਪਾਸ ਮਨੁੱਖੀ ਲੋੜਾਂ ਦੀ ਪੂਰਤੀ ਵਾਸਤੇ ਭਰਪੂਰ ਭੰਡਾਰੇ ਨੇ ਪਰ ਮਨੁੱਖੀ ਲਾਲਸਾ ਅਤੇ ਸੁਆਰਥ ਦੇ ਵਾਸਤੇ ਕੁਝ ਵੀ ਨਹੀਂ। ਮਨੁੱਖ ਕੁਦਰਤ ਨਾਲੋਂ ਟੁੱਟ ਰਿਹਾ ਹੈ ਅਤੇ ਕੁਦਰਤ ਨਾਲ ਆਪਣਾ ਰਿਸ਼ਤਾ ਬੇਗਾਨਿਆਂ ਵਾਲਾ ਬਣਾ ਰਿਹਾ ਹੈ। ਕਿਸੇ ਵੀ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਮਨੁੱਖ ਨੇ ਆਪਣੀ ਲੁੱਟ ਜਾਰੀ ਰੱਖੀ ਹੈ। ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਕੁਦਰਤ ਨਾਲ ਕੀਤੀ ਛੇੜ-ਛਾੜ ਮਨੁੱਖ ਨੂੰ ਮਹਿੰਗੀ ਪੈ ਰਹੀ ਹੈ। ਕਈ ਪ੍ਰਕਾਰ ਦੀਆਂ ਨਵੀਆਂ ਸਮੱਸਿਆਵਾਂ ਹੋਂਦ ਵਿੱਚ ਆਈਆਂ ਜਿਨ੍ਹਾਂ ਵਿੱਚ ਮਨੁੱਖ ਨੂੰ ਹੁਣ ਆਪਣਾ ਅੰਤ ਸਾਫ਼ ਨਜ਼ਰ ਆ ਰਿਹਾ ਹੈ। ਆਪਣੇ ਅੰਤ ਤੋਂ ਘਬਰਾਇਆ ਹੋਇਆ ਮਨੁੱਖ ਹੁਣ ਹੱਥ ਪੱਲੇ ਮਾਰ ਰਿਹਾ ਹੈ।
ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਕਿਸੇ ਵਿਸ਼ੇਸ਼ ਇੱਕ ਖਿੱਤੇ, ਸਥਾਨ, ਇਲਾਕੇ ਜਾਂ ਦੇਸ਼ ਦੀ ਨਹੀਂ ਸਗੋਂ ਇਹ ਪੂਰੀ ਧਰਤੀ ਅਤੇ ਮਾਨਵੀ ਜਾਤੀ ਦੀ ਹੈ। ਕਿਉਂਕਿ ਇਸ ਨਾਲ ਹੀ ਮਨੁੱਖੀ ਹੋਂਦ ਖੜ੍ਹੀ ਹੋਈ ਹੈ। ਅਜਿਹੀ ਸਥਿਤੀ ਵਿੱਚ ਲੋੜ ਹੈ ਕਿ ਮਨੁੱਖ ਜਾਗੇ ਅਤੇ ਆਪਣੀਆਂ ਅੱਖਾਂ ਅੱਗੋਂ ਸੁਆਰਥ ਅਤੇ ਲਾਲਸਾ ਦੀ ਪੱਟੀ ਨੂੰ ਖੋਲ੍ਹ ਕੇ ਫਿਰ ਤੋਂ ਕੁਦਰਤ ਦੀ ਗੋਦ ਵਿੱਚ ਜਾਣ ਲਈ ਯਤਨਸ਼ੀਲ ਹੋਵੇ। ਐਸੇ ਬਿਖੜੇ ਸਮੇਂ ਵਿੱਚ ਹਰ ਪ੍ਰਾਣੀ ਅਤੇ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਸਮਝੇ। ਅਜਿਹੇ ਯਤਨ ਹੋ ਵੀ ਰਹੇ ਹਨ। ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਸੰਸਥਾਵਾਂ ਅਜਿਹੇੇ ਮਹਾਨ ਕਾਰਜਾਂ ਵਿੱਚ ਅੱਗੇ ਆਈਆਂ ਜਿਨ੍ਹਾਂ ਨੇ ਵਾਤਾਵਰਣ ਸਾਂਭ ਸੰਭਾਲ ਲਈ ਆਪਣੇ ਪ੍ਰੋਗਰਾਮ ਉਲੀਕੇ ਅਤੇ ਉਹਨਾਂ ਨੂੰ ਨਿਭਾਇਆ। ਕਾਰ-ਸੇਵਾ ਖਡੂਰ ਸਾਹਿਬ ਵੀ ਅਜਿਹੀ ਮਹਾਨ ਸੰਸਥਾ ਹੈ। ਜਿਸ ਨੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਇਸ ਸੰਬੰਧ ਵਿਚ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ।
ਕਾਰ ਸੇਵਾ ਖਡੂਰ ਸਾਹਿਬ ਇੱਕ ਧਾਰਮਿਕ ਸੰਸਥਾ ਹੈ ਪਰ ਇਸ ਸੰਸਥਾ ਨੇ ਆਪਣੇ ਕਾਰਜਾਤਮਿਕ ਘੇਰੇੇ ਵਿੱਚ ਧਾਰਮਿਕਤਾ ਦੇ ਨਾਲ ਸਮਾਜਿਕ ਖੇਤਰ ਨੂੰ ਵੀ ਸ਼ਾਮਿਲ ਕੀਤਾ ਹੈ। ਇਸ ਦੇ ਤਹਿਤ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ, ਖੇਡਾਂ ਵੱਲ ਧਿਆਨ ਦੇਣਾ, ਪੁਲ ਆਦਿਕ ਬਣਾਉਂਣੇ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨੇ ਵੀ ਇਸ ਸੰਸਥਾ ਦੀਆਂ ਯੋਜਨਾਵਾਂ ਵਿੱਚ ਸ਼ਾਮਿਲ ਹਨ।
ਸੰਨ 2004 ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਤਾਬਦੀ (500 ਸਾਲਾ) ਪ੍ਰਕਾਸ਼ ਗੁਰਪੁਰਬ ਨੂੰ ਇੱਕ ਵਿਲੱਖਣ ਢੰਗ ਨਾਲ ਮਨਾਉਂਣ ਲਈ ਲਗਪਗ ਪੰਜ ਸਾਲ ਪਹਿਲਾਂ ਸੰਨ 1999 ਤੋਂ ਕਾਰ ਸੇਵਾ ਵੱਲੋਂ ਪੰਜ ਕਾਰਜ ਉਲੀਕੇ ਗਏ, ਜਿੰਨ੍ਹਾਂ ਵਿੱਚੋਂ ਇਕ ਕਾਰਜ ਵਾਤਾਵਰਣ ਸੰਬੰਧੀ ਪਰਿਯੋਜਨਾਵਾਂ ਨੂੰ ਕਾਰ ਸੇਵਾ ਖਡੂਰ ਸਾਹਿਬ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਗਿਆ। ਇਹ ਬਾਬਾ ਸੇਵਾ ਸਿੰਘ ਜੀ ਦੀ ਦੂਰ-ਦ੍ਰਿਸ਼ਟੀ ਸੀ ਕਿ ਉਨ੍ਹਾਂ ਨੇ ਸ਼ਤਾਬਦੀ ਨੂੰ ਵਿਲੱਖਣ ਢੰਗ ਨਾਲ ਮਨਾਉਂਣ ਬਾਰੇ ਸੋਚਿਆ ਅਤੇ ਇੱਕ ਹਰਿਆ ਭਰਿਆ ਵਾਤਾਵਰਣ ਸਿਰਜ ਕੇ ਸ਼ਤਾਬਦੀ ਨੂੰ ਯਾਦਗਾਰੀ ਬਣਾ ਦਿੱਤਾ। ਸ਼ਤਾਬਦੀ ਤੋਂ ਬਾਅਦ ਵਾਤਾਵਰਣ ਸੰਭਾਲ ਮੁਹਿੰਮ ਦਾ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਗਿਆ। ਪੰਜਾਬ ਤੋਂ ਬਾਹਰ ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੱਕ ਹਰਿਆਲੀ ਨੂੰ ਪਹੁੰਚਾਇਆ ਗਿਆ। ਕਾਰ ਸੇਵਾ ਖਡੂਰ ਸਾਹਿਬ ਵਲੋਂ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਕੀਤੇ ਗਏ ਅਤੇ ਨਿਰੰਤਰ ਜਾਰੀ ਕਾਰਜ ਹੇਠ ਲਿਖੇ ਹਨ:
ਹਰਿਆਵਲ ਭਰਪੂਰ ਸੜਕਾਂ:
ਰੁੱਖ, ਮਨੁੱਖ ਵਾਸਤੇ ਵਰਦਾਨ ਹਨ। ਸਿਆਣਿਆਂ ਦੇ ਕਥਨ ਅਨੁਸਾਰ ਰੁੱਖ ਹੈ ਤਾਂ ਮਨੁੱਖ ਹੈ। ਰੁੱਖ ਤਪਦੇ ਹੋਏ ਵਾਤਾਵਰਣ ਨੂੰ ਠਾਰ ਕੇ ਮਨੁੱਖ ਦੇ ਅਨੁਕੂਲ ਬਣਾਉਂਦੇ ਹਨ। ਤਪਦੀਆਂ ਹੋਈਆਂ ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਹੋਏ ਰੁੱਖ ਜਿੱਥੇ ਸੜਕ ਨੂੰ ਛਾਂ ਦਾਰ ਬਣਾਉਂਦੇ ਹਨ ਉਥੇ ਸੜਕਾਂ ਦਾ ਸ਼ਿੰਗਾਰ ਵੀ ਹਨ। ਇਹ ਵਾਹਨਾਂ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਦੇ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਭ ਤੋਂ ਪਹਿਲਾਂ ਖਡੂਰ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ ਨੂੰ ਹਰਿਆ ਭਰਿਆ ਕੀਤਾ ਗਿਆ। ਜਿਸ ਵਿੱਚ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ ਰੋਡ, ਖਿਲਚੀਆਂ ਤੋਂ ਖਡੂਰ ਸਾਹਿਬ ਰੋਡ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਰੋਡ, ਵੈਰੋਵਾਲ ਤੋਂ ਖਡੂਰ ਸਾਹਿਬ ਰੋਡ, ਜੰਡਿਆਲਾ ਤੋਂ ਖਡੂਰ ਸਾਹਿਬ ਰੋਡ, ਰਈਆ ਤੋਂ ਖਡੂਰ ਸਾਹਿਬ ਰੋਡ ਅਤੇ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ ਰੋਡ (ਵਾਇਆ ਵੇਂਈਪੂੰਈਂ) ਸੜਕਾਂ ਦੇ ਕਿਨਾਰਿਆਂ ’ਤੇ ਬੂਟੇ ਲਗਾਏ ਗਏ। ਇਹਨਾਂ ਬੂਟਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਗਿਆ। ਜਿਸਦੇ ਫਲਸਰੂਪ ਅੱਜ ਇਹ ਬੂਟੇ ਆਪਣੇ ਭਰ ਜੋਬਨ ਵਿੱਚ ਹਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਛਾਂ, ਫੁੱਲ, ਫਲ ਅਤੇ ਸੁਗੰਧੀ ਵੰਡ ਰਹੇ ਹਨ। ਇਹਨਾਂ ਸੜਕਾਂ ਤੋਂ ਇਲਾਵਾ ਇਹਨਾਂ ਸੜਕਾਂ ਨਾਲ ਜੁੜਦੀਆਂ ਅਨੇਕਾਂ ਪਿੰਡਾਂ ਦੀਆਂ ਸੜਕਾਂ ’ਤੇ ਵੀ ਬੂਟੇ ਲਗਾਏ ਗਏ। ਪੰਜਾਬ ਤੋਂ ਬਾਹਰ ਨਰੈਣਾ, ਮਕਰੇਣਾ ਅਤੇ ਗਵਾਲੀਅਰ ਦੀਆਂ ਸੜਕਾਂ ਨੂੰ ਵੀ ਹਰਾ ਧਨ ਖਡੂਰ ਸਾਹਿਬ ਵਲੋਂ ਬਖਸ਼ਿਆ ਗਿਆ। ਹੁਣ ਤੱਕ ਲਗਪਗ 500 ਕਿਲੋਮੀਟਰ ਸੜਕਾਂ ‘ਤੇ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਅੱਗੇ ਵੀ ਜ਼ਾਰੀ ਹਨ। ਇਸ ਤੋਂ ਇਲਾਵਾ ਬਰਸਾਤੀ ਨਾਲਿਆਂ ਅਤੇ ਨਹਿਰਾਂ ਦੇ ਕਿਨਾਰਿਆਂ ’ਤੇ ਵੀ ਬੂਟੇ ਲਗਾਏ ਗਏ ਅਤੇ ਲਗਾਏ ਜਾ ਰਹੇ ਹਨ। ਇਸ ਤਰ੍ਹਾਂ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਇਹ ਕਾਰਜ ਕਾਰ ਸੇਵਾ ਖਡੂਰ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਹੈ।
ਜਨਤਕ ਥਾਵਾਂ ਤੇ ਬੂਟੇ ਲਗਾਉਂਣਾ:
ਜਨਤਕ ਥਾਵਾਂ ਜਿਵੇਂ ਹਸਪਤਾਲਾਂ,ਸ਼ਮਸ਼ਾਨ ਘਾਟ, ਸਕੂਲਾਂ ਅਤੇ ਕਾਲਜਾਂ ਆਦਿ ਵਿੱਚ ਬੂਟੇ ਲਗਾਉਣ ਲਈ ਕਾਰ ਸੇਵਾ ਖਡੂਰ ਸਾਹਿਬ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹਨਾਂ ਜਨਤਕ ਥਾਵਾਂ ਵਿੱਚ ਕੁਦਰਤੀ ਵਾਤਾਵਰਣ ਸਿਰਜਿਆ ਗਿਆ, ਜਿਸ ਨਾਲ ਕੁਦਰਤੀ ਨੇੜਤਾ ਵਿੱਚ ਵੀ ਵਾਧਾ ਹੋਇਆ ਅਤੇ ਵਾਧੂ ਖੁੱਲੇ ਪਏ ਮੈਦਾਨ ਹਰਿਆਵਲ ਭਰਪੂਰ ਹੋ ਗਏ।ਇਸਦੇ ਨਾਲ ਕਾਰ ਸੇਵਾ ਖਡੂਰ ਸਾਹਿਬ ਵਲੋਂ ਘਰ-ਘਰ ਬੂਟਾ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਜਿਸਦੇ ਤਹਿਤ ਕਾਰ ਸੇਵਾ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਬੂਟੇ ਲਗਾਏ ਗਏ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਹਰ ਸਖਸ਼ ਨੂੰ ਪ੍ਰੇਰਿਤ ਕੀਤਾ ਗਿਆ। ਇਸ ਦੁਆਰਾ ਹਰ ਘਰ ਵਿੱਚ ਹਰਿਆਲੀ ਪਹੁੰਚੀ। ਹੁਣ ਵੀ ਇਹ ਯਤਨ ਜਾਰੀ ਹਨ ਅਤੇ ਇਸ ਵਿੱਚ ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਇੱਕ ਬੂਟਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਵਾਤਾਵਰਣ ਸੰਭਾਲ ਮੁਹਿੰਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕੇ।ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਿਆਂ ਵਿੱਚ ਸਰੋਵਰ ਦੀਆਂ ਪਰਕਰਮਾਂ ਨੂੰ ਹਰਾ ਭਰਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੁਹਿੰਮ ਦੇ ਤਹਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਲਗਪਗ 80 ਗੁਰਦੁਆਰਿਆਂ ਅਤੇ ਸਰੋਵਰਾਂ ਦੀਆਂ ਪ੍ਰਕਰਮਾਂ ਵਿੱਚ ਰੁੱਖ ਲਗਾਏ ਜਾਣਗੇ।18 ਫਰਵਰੀ 2020 ਨੂੰ ਇਹ ਕਾਰਜ ਗੁਰਦੁਆਰਾ ਦਰਬਾਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ ਤੋਂ ਅਰੰਭ ਕੀਤਾ ਗਿਆ।
ਨਰਸਰੀ:
ਬੂਟਿਆਂ ਨੂੰ ਤਿਆਰ ਕਰਨ ਦੇ ਵਾਸਤੇ ਕਾਰ ਸੇਵਾ ਖਡੂਰ ਸਾਹਿਬ ਵਲੋਂ ਦੋ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇੱਕ ਨਰਸਰੀ ਖਡੂਰ ਸਾਹਿਬ ਅਤੇ ਦੂਜੀ ਨਰਸਰੀ ਗਵਾਲੀਅਰ (ਮੱਧ-ਪ੍ਰਦੇਸ) ਵਿਖੇ ਹੈ। ਇਹਨਾਂ ਨਰਸਰੀਆਂ ਵਿੱਚ ਬੂਟਿਆਂ ਨੂੰ ਤਿਆਰ ਕੀਤਾ ਜਾਂਦਾ ਹੈ। ਕਈ ਤਰ੍ਹਾਂ ਦੇ ਛਾਂ-ਦਾਰ, ਫੁੱਲ ਦਾਰ, ਫਲ ਦਾਰ ਬੂਟੇ ਜੋ ਇਹਨਾਂ ਵਿੱਚ ਤਿਆਰ ਹੁੰਦੇ ਹਨ। ਜੋ ਬਾਅਦ ਵਿੱਚ ਕਾਰ ਸੇਵਾ ਖਡੂਰ ਸਾਹਿਬ ਵਲੋਂ ਵੱਖ-ਵੱਖ ਥਾਵਾਂ ਤੇ ਲਗਾਏ ਜਾਂਦੇ ਹਨ।
ਬਾਗ:
ਬਾਗ ਜਿੱਥੇ ਧਰਤੀ ਦਾ ਸ਼ਿੰਗਾਰ ਹੁੰਦੇ ਹਨ ਉਥੇ ਪਰੰਪਰਾਗਤ ਖੇਤੀ ਦੇ ਮੁਕਾਬਲੇ ਬਾਗ ਵਾਤਾਵਰਣ ਨੂੰ ਵਧੇਰੇ ਹਰਿਆ ਭਰਿਆ ਰਖਦੇ ਹਨ। ਇਸ ਪੱਖ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਕਾਰ ਸੇਵਾ ਖਡੂਰ ਸਾਹਿਬ ਵਲੋਂ ਬਾਗ ਬਾਬਾ ਸਾਧੂ ਸਿੰਘ ਜੀ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ ਹੈ। ਜਿਸ ਵਿੱਚ ਅਤਿ ਸੁੰਦਰ ਫ਼ਲਦਾਰ ਅਤੇ ਹੋਰ ਕਈ ਤਰ੍ਹਾਂ ਦੇ ਰੁੱਖ ਹਨ। ਇਸ ਬਾਗ ਦੇ ਫ਼ਲ ਲੰਗਰ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਏ ਜਾਂਦੇ ਹਨ। ਬਾਗ ਬਾਬਾ ਸਾਧੂ ਸਿੰਘ ਜੀ ਦੀ ਮਿਸਾਲ ਨੇ ਇਲਾਕੇ ਦੇ ਕਿਸਾਨਾ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਵੀ ਕੀਤਾ ਕਿ ਉਹ ਵੀ ਬਾਗਬਾਨੀ ਨੂੰ ਬੜ੍ਹਾਵਾ ਦੇਣ। ਕਾਰ ਸੇਵਾ ਖਡੂਰ ਸਾਹਿਬ ਦੇ ਇਸ ਉੱਦਮ ਨਾਲ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਬਾਗਬਾਨੀ ਨੂੰ ਅਪਣਾਇਆ ਜਿਸਦੇ ਫਲਸਰੂਪ ਲਗਪਗ 350 ਏਕੜ ਦੇ ਕਰੀਬ ਧਰਤੀ ਤੇ ਫ਼ਲਦਾਰ ਬਾਗ ਕਾਇਮ ਹੋਏ ਹਨ।
ਜੈਵਿਕ (ਆਰਗੈਨਿਕ) ਖੇਤੀ:
ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਇਨਸਾਨ ਨੇ ਧਰਤੀ ਤੋਂ ਵੱਧ ਤੋਂ ਵੱਧ ਫਸਲ ਲੈਣ ਲਈ ਧਰਤੀ ਦੀ ਕੁੱਖ ਵਿੱਚ ਖਾਦਾਂ ਦੇ ਰੂਪ ਜ਼ਹਿਰ ਪਾਉਣਾ ਆਰੰਭ ਕਰ ਦਿੱਤਾ। ਇਸ ਨਾਲ ਭੂਮੀ ਵਿੱਚ ਪ੍ਰਦੂਸ਼ਣ ਹੋਇਆ। ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੋਣ ਲੱਗੀ। ਮਨੁੱਖ ਨੇ ਧਰਤੀ ਨੂੰ ਕਈ ਪ੍ਰਕਾਰ ਦੀਆਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ ਦਾ ਆਦੀ ਬਣਾ ਦਿੱਤਾ। ਜਿਸ ਧਰਤੀ ਦੀ ਕੁੱਖ ਵਿੱਚ ਜ਼ਹਿਰ ਪਾਇਆ ਫਿਰ ਉਸ ਤੋਂ ਵੀ ਜ਼ਹਿਰ ਹੀ ਉੱਗਿਆ। ਮਨੁੱਖ ਦੁਆਰਾ ਪੈਦਾ ਕੀਤੀ ਹਰ ਫਸਲ ਜ਼ਹਿਰੀਲੀ ਪੈਦਾ ਹੋਈ। ਇਸ ਨਾਲ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਅਤੇ ਸਮੱਸਿਆਵਾਂ ਸਾਹਮਣੇ ਆਈਆਂ। ਕਾਰ ਸੇਵਾ ਖਡੂਰ ਸਾਹਿਬ ਵਲੋਂ ਇਸ ਸਮੱਸਿਆ ਨੂੰ ਵੇਖਦੇ ਹੋਏ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਮੰਡਾਲਾ ਵਿਖੇ ਜੈਵਿਕ (ਆਰਗੈਨਿਕ) ਖੇਤੀ ਆਰੰਭ ਕੀਤੀ ਗਈ। ਇਸ ਵਿਚ ਖੇਤੀ ਨੂੰ ਦਵਾਈਆਂ ਅਤੇ ਖਾਦਾਂ ਆਦਿ ਤੋਂ ਮੁਕਤ ਕੀਤਾ ਗਿਆ। ਇਸ ਪ੍ਰਕਾਰ ਕਾਰ ਸੇਵਾ ਖਡੂਰ ਸਾਹਿਬ ਹਰ ਕਿਸਾਨ ਨੂੰ ਅਜਿਹੀ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਜਿਸ ਨਾਲ ਭੂਮੀ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੋਰ ਇਸ ਨਾਲ ਜੁੜੀਆਂ ਮਨੁੱਖੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਮੰਡਾਲੇ ਵਿਖੇ ਜੈਵਿਕ (ਆਰਗੈਨਿਕ) ਖੇਤੀ ਦੁਆਰਾ ਚਾਰਾ, ਅਨਾਜ ਅਤੇ ਸਬਜੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੀ ਵਰਤੋਂ ਲੰਗਰ ਮਾਤਾ ਖੀਵੀ ਜੀ ਵਿੱਚ ਕੀਤੀ ਜਾਂਦੀ ਹੈ ਜੋ ਆਪਣੇ ਆਪ ਵਿੱਚ ਨਵੀਂ ਮਿਸਾਲ ਹੈ।
ਪਾਰਕ:
ਮਨੁੱਖ ਨੂੰ ਕੁਦਰਤ ਨਾਲ ਜੋੜਨ ਲਈ ਪਾਰਕ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਮਨੁੱਖ ਆਪਣੇ ਕੰਮਾਂ-ਧੰਦਿਆਂ ਆਦਿ ਤੋਂ ਵਿਹਲਾ ਹੋ ਕੇ ਸਵੇਰ ਸ਼ਾਮ ਪਾਰਕਾਂ ਵਿੱਚ ਜਾਣਾ ਪਸੰਦ ਕਰਦਾ ਹੈ। ਕਾਰ ਸੇਵਾ ਖਡੂਰ ਸਾਹਿਬ ਵਲੋਂ ਖਡੂਰ ਸਾਹਿਬ ਵਿੱਚ ਕਈ ਛੋਟੇ-ਛੋਟੇ ਪਾਰਕ ਬਣਾਏ ਗਏ ਹਨ। ਇਨ੍ਹਾਂ ਦੀ ਸੁੰਦਰਤਾ ਮਨ-ਮੋਹਣ ਵਾਲੀ ਹੈ। ਇਸ ਤੋਂ ਇਲਾਵਾ ਗਵਾਲੀਅਰ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਕਾਰ ਸੇਵਾ ਖਡੂਰ ਸਾਹਿਬ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗਵਾਲੀਅਰ ਵਿਖੇ ਸਪੈਸ਼ਲ ਏਰੀਆ ਡਿਵੈਲਪਮੈਂਟ ਅਥਾਰਟੀ ਵਲੋਂ ਇੱਕ ਨਵਾਂ ਸ਼ਹਿਰ ‘ਨਿਊ ਗਵਾਲੀਅਰ’ ਵਸਾਇਆ ਜਾ ਰਿਹਾ ਹੈ। ਇਸ ਵਿੱਚ ਦਸ ਪਾਰਕਾਂ ਦੀ ਤਿਆਰੀ ਅਤੇ ਸਾਂਭ-ਸੰਭਾਲ ਦਾ ਕਾਰਜ ਕਾਰ ਸੇਵਾ ਖਡੂਰ ਸਾਹਿਬ ਨੂੰ ਸੌਂਪਿਆ ਗਿਆ ਹੈ। ਪਾਰਕਾਂ ਵਿੱਚ ਪੰਜਾਬ ਦੇ ਰਵਾਇਤੀ ਬੂਟੇ ਜਿਵੇਂ ਪਿੱਪਲ, ਨਿੰਮ, ਬੇਰੀ, ਪਿਲਕਣ, ਆਂਵਲਾ, ਜਾਮਨ ਅਤੇ ਟਾਹਲੀ ਆਦਿ ਨੂੰ ਲਗਾਇਆ ਜਾ ਰਿਹਾ ਹੈ। ਇਹਨਾ ਦਸਾਂ ਪਾਰਕਾਂ ਦਾ ਨਾਮ ਦਸ ਗੁਰੂ ਸਾਹਿਬਾਨ ਦੇ ਨਾਮ ’ਤੇ ਰੱਖਿਆ ਗਿਆ ਹੈ। ਇਹ ਪੰਜਾਬ ਤੋਂ ਬਾਹਰ ਸਿੱਖੀ ਦੇ ਹੋ ਰਹੇ ਪ੍ਰਚਾਰ ਅਤੇ ਪ੍ਰਸਾਰ ਦਾ ਪ੍ਰਤੀਕ ਹੈ।
ਗੁਰੂੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਜਾ ਰਹੇ
‘ਗੁਰੂ ਨਾਨਕ ਪਵਿੱਤਰ ਜੰਗਲ’ ਮਹੱਤਵ ਅਤੇ ਵੇਰਵਾ

ਮਾਨਸਿਕ ਅਤੇ ਸਰੀਰਕ ਪੱਖੋਂ ਤੰਦਰੁਸਤ ਮਨੁੱਖ ਦੀ ਘਾੜਤ ਘੜਣ ਵਿੱਚ ਉਸਦਾ ਵਾਤਾਵਰਨ ਵਿਸ਼ੇਸ਼ ਭੁਮਿਕਾ ਅਦਾ ਕਰਦਾ ਹੈ।ਜਿਸ ਦੇਸ਼ ਜਾਂ ਰਾਜ ਦਾ ਵਾਤਾਵਰਨ ਤੰਦਰੁਸਤ ਨਹੀਂ ਉੱਥੇ ਸੂਝਵਾਨ, ਰਿਸ਼ਟ-ਪੁਸ਼ਟ ਸ਼ਖ਼ਸ਼ੀਅਤ ਦੀ ਘਾੜਤ ਘੜਨੀ ਬੇਹੱਦ ਮੁਸ਼ਕਿਲ ਹੈ।ਵਾਤਾਵਰਨ ਹਰੇਕ ਜੀਵ ਉਪਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਸ਼ੀਲ ਹੈ।ਪਰ ਮਨੁੱਖ ਦੀ ਸੁਆਰਥੀ ਬਿਰਤੀ ਨੇ ਅੱਜ ਮਨੁੱਖ ਦੀ ਹੋਂਦ ਨੂੰ ਉਸਦੇ ਅੰਤਲੇ ਪੜਾਅ ’ਤੇ ਖੜਾ ਕਰ ਦਿੱਤਾ ਹੈ।ਅਜੋਕੇ ਸੁਆਰਥੀ ਮਨੁੱਖ ਦੁਆਰਾ ਲਾਲਚ, ਲਾਲਸਾ ਵੱਸ ਹੋ ਕੇ ਕੁਦਰਤ ਨਾਲ ਕੀਤੀ ਛੇੜ-ਛਾੜ ਹੁਣ ਮਨੁੱਖ ਦੇ ਭਵਿੱਖ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।ਅਜਿਹੇ ਸਮੇਂ ਵਿੱਚ ਵੱਡੀ ਲੋੜ ਹੈ ਵਾਤਾਵਰਨ ਸੰਭਾਲ ਪ੍ਰਤੀ ਸੁਚੇਤ ਹੋਣ ਅਤੇ ਸਮੁੱਚੀ ਲੋਕਾਈ ਨੂੰ ਜਾਗਰੂਕ ਕਰਨ ਦੀ।ਵਾਤਾਵਰਨ ਦੀ ਸਾਂਭ ਸੰਭਾਲ ਦਾ ਕਾਰਜ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ।ਇਹ ਕਿਸੇ ਖਾਸ ਜਾਤੀ, ਧਰਮ, ਜਾਂ ਦੇਸ਼ ਨਾਲ ਸਬੰਧਿਤ ਨਹੀਂ ਸਗੋਂ ਸਮੁੱਚੀ ਲੋਕਾਈ ਦਾ ਸਰਬ-ਸਾਂਝਾ ਕਾਰਜ ਹੈ।ਇਹ ਸਮੱਸਿਆ ਵਿਅਕਤੀਗਤ ਨਾ ਹੋ ਕੇ ਸਮੂਹਿਕ ਸਮੱਸਿਆ ਹੈ ਇਸ ਪ੍ਰਤੀ ਸਭ ਨੂੰ ਲਾਮਬੰਦ ਹੋਣ ਦੀ ਲੋੜ ਹੈ।ਵਾਤਾਵਰਨ ਸਾਡੀ ਨਿੱਜੀ ਜਾਇਦਾਦ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦੁਆਰਾ ਸਾਨੂੰ ਦਿੱਤੀ ਅਮਾਨਤ ਹੈ ਜਿਸਨੂੰ ਅਸੀਂ ਆਉਣ ਵਾਲੀ ਪੀੜੀ ਨੂੰ ਸੌਂਪਣਾ ਹੈ।ਪਰ ਅਫਸੋਸ ਕਿ ਮਨੁੱਖ ਕਿਸੇ ਦੁਆਰਾ ਦਿੱਤੀ ਅਮਾਨਤ ਨੂੰ ਬੇਗਾਨਗੀ ਭਰੇ ਵਤੀਰੇ ਰਾਹੀਂ ਨੁਕਸਾਨ ਪਹੁੰਚਾ ਰਿਹਾ ਹੈ।ਜਿਸ ਕਰਕੇ ਮਨੁੱਖੀ ਭਵਿੱਖ ਦੀ ਹੋਂਦ ਅਸੁਰੱਖਿਅਤ ਪ੍ਰਤੀਤ ਹੋ ਰਹੀ ਹੈ।
ਨਵੰਬਰ 2019 ਵਿੱਚ ਸਮੁੱਚੇ ਸੰਸਾਰ ਭਰ ਅੰਦਰ ਗੁਰੁ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਰੂਪ ਵਿੱਚ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ, ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਗੁਰੁ ਨਾਨਕ ਦੇਵ ਜੀ ਦੇ ‘ਪਵਣੁ ਗੁਰੁ ਪਾਣੀ ਪਿਤਾ’ਦੇ ਮਹਾਨ ਉਪਦੇਸ਼ ਤੋਂ ਸੇਧ ਲੈ ਕੇ ਮਨੁੱਖੀ ਹੋਂਦ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਵਾਤਾਵਰਨ ਪ੍ਰਦੂਸ਼ਣਦੀ ਸਮੱਸਿਆ ਨੂੰ ਠੱਲ ਪਾਉਣ ਲਈ ਅਤੇ ਮਨੁੱਖਤਾ ਨੂੰ ਵਾਤਾਵਰਨ ਸੰਭਾਲ ਪ੍ਰਤੀ ਸੁਚੇਤ ਕਰਨ ਲਈ 550 ਛੋਟੇ-ਵੱਡੇ ਜੰਗਲ ਅਤੇ ਝਿੜੀਆਂ ਲਾਉਣ ਦਾ ਸ਼ਲਾਘਾਯੋਗ ਉਪਰਾਲਾ ਉਲੀਕਿਆ ਗਿਆ।ਇਸ ਲਈ ਸੰਸਥਾ ਦੁਆਰਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਜੋ-ਜੋ ਮਾਈ-ਭਾਈ (ਭਾਵੇਂ ਉਹ ਪੰਜਾਬ ’ਚ ਹੈ ਜਾਂ ਪੰਜਾਬ ਤੋਂ ਬਾਹਰ ਭਾਰਤ ਦੇ ਕਿਸੇ ਵੀ ਰਾਜ ਵਿੱਚ ਹੈ) ਆਪਣੀਆਂ ਜ਼ਮੀਨਾਂ ’ਚ ਜੰਗਲ ਲਵਾਉਣਾ ਚਾਹੁੰਦੇ ਹਨ ਉਹ ਸੰਪਰਕ ਕਰਨ।ਸੰਸਥਾ ਵੱਲੋਂ ਜ਼ਮੀਨ ਦਾ ਕੋਈ ਖਾਸ ਖੇਤਰ ਨਹੀਂ ਨਿਯਤ ਕੀਤਾ ਗਿਆ, ਹਰ ਕੋਈ ਆਪਣੀ ਜ਼ਮੀਨੀ ਸਮਰੱਥਾ ਅਨੁਸਾਰ ਮਰਲਿਆਂ, ਕਨਾਲਾਂ ਜਾਂ ਕਿੱਲਿਆਂ ਦੀਆਂ ਜ਼ਮੀਨਾਂ ’ਚ ਵੀ ਜੰਗਲ ਲਗਵਾ ਸਕਦਾ ਹੈ। ਇਸ ਬੇਨਤੀ ਨੂੰ ਸਮੂਹ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਪੂਰਵਕ ਹੁੰਘਾਰਾ ਮਿਿਲਆ। ਥੋੜੇ ਹੀ ਸਮੇਂ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਜੰਗਲ ਲਵਾਉਣ ਲਈ ਉਤਸ਼ਾਹ ਪੂਰਵਕ ਸਹਿਮਤੀ ਪ੍ਰਗਟਾਈ। ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਇਸ ਉਪਰਾਲੇ ਤਹਿਤ ਜੰਗਲਾਂ ਲਈ ਵੱਖ-ਵੱਖ 40 ਇਤਿਹਾਸਿਕ ਗੁਰੁਦੁਆਰਿਆਂ ਸਾਹਿਬਾਨ ਦੀਆਂ ਜ਼ਮੀਨਾਂ ਵਿੱਚੋਂ ਪ੍ਰਤੀ ਗੁਰਦੁਆਰਾ ਇੱਕ-ਇੱਕ ਕਿੱਲ੍ਹਾ ਜ਼ਮੀਨ ਜੰਗਲਾਂ ਲਈ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਸ੍ਰੋ:ਗੁ:ਪ੍ਰ:ਕਮੇਟੀ ਦੁਆਰਾ ਪਾਸ ਕੀਤੇ ਮਤੇ ਤਹਿਤ ਹੁਣ ਤੱਕ ਵੱਖ-ਵੱਖ 9 ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿੱਚ 9 ਜੰਗਲ ਲੱਗ ਚੁੱਕੇ ਹਨ।
ਏਨ੍ਹਾਂ ਜੰਗਲਾਂ ਨੂੰ ਲਾਉਣ ਦਾ ਮੰਨੋਰਥ ਜਿੱਥੇ ਵਾਤਾਵਰਨ ਪ੍ਰਦੂਸ਼ਨ ਦੀ ਰੋਕਥਾਮ ਹੈ,ਉੱਥੇ ਇਹ ਜੰਗਲ ਕੁਦਰਤ ਤੋਂ ਦੂਰ ਜਾ ਰਹੇ ਮਨੁੱਖ ਅੰਦਰ ਕੁਦਰਤ ਪ੍ਰਤੀ ਪਿਆਰ ਅਤੇ ਨੇੜਤਾ ਪੈਦਾ ਕਰਨ ਲਈ ਵੱਡੀ ਪ੍ਰੇਰਨਾ ਹਨ। ਇਸ ਤੋਂ ਇਲਾਵਾ ਇੱਕ ਪੱਖ ਜੀਵ-ਜੰਤੂਆਂ, ਪਛੂਆਂ ਆਦਿਕ ਦੇ ਰੇਨ ਬਸੇਰੇ ਲਈ ਵੀ ਮਹੱਤਵਪੂਰਨ ਉਪਰਾਲਾ ਹੈ।ਕਿਉਂਕਿ ਪਿਛਲੇ ਕੁੱਝ ਦਹਾਕਿਆਂ ਤੋਂ ਰੁੱਖਾਂ ਦੀ ਕਟਾਈ, ਕੱਚੇ ਕੋਠਿਆਂ ਦੀ ਥਾਂ ਪੱਕੇ ਮਕਾਨਾਂ ਦੀ ਉਸਾਰੀ ਕਰਕੇ ਪੰਛੀਆਂ ਲਈ ਰੇਨ ਬਸੇੇਰੇ ਲਈ ਕੋਈ ਟਿਕਾਣਾ ਨਹੀ ਰਹਿ ਗਿਆ, ਇਹ ਜੰਗਲ ਉਹਨਾਂ ਨਿਥਾਂਵੇ ਪੰਛੀਆਂ ਲਈ ਵੀ ਰੇਨ ਬਸੇਰੇ ਦਾ ਕੰਮ ਦੇਣਗੇ। ਕਿਉਂਕਿ ਉਹ ਵੀ ਕੁਦਰਤ ਦੀ ਰਚਨਾ ਹਨ, ਜਿੰਨਾਂ ਅਧਿਕਾਰ ਇਸ ਧਰਤੀ ਤੇ ਮਨੁੱਖ ਦਾ ਹੈ ਉਹਨਾਂ ਹੀ ਉਹਨਾਂ ਦਾ ਹੈ। ਏਨ੍ਹਾਂ ਜੰਗਲਾਂ ਵਿੱਚ ਚਾਰ ਵਰਗਾਂ ਦੇ ਅੰਤਰਗਤਿ 50 ਤਰਾਂ ਦੇ ਬੂਟੇ ਲਗਾਏ ਜਾਂਦੇ ਹਨ।ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
1. ਛਾਂ ਦਾਰ 2. ਫਲਦਾਰ 3.ਫੁਲਦਾਰ। 4. ਦਵਾਈਆਂ ਵਾਲੇ ਬੂਟੇ।

ਛਾਂ ਦਾਰ ਬੂਟੇ

1. ਜੰਡ
2. ਟਾਹਲੀ
3. ਕਿੱਕਰ ਦੇਸੀ
4. ਗੁੱਲੜ੍ਹ
5. ਧਰੇਕ
6. ਬਕੈਣ
7. ਪੁਤਰਨਜੀਵਾ
8. ਝਿਰਮਿਲ
9. ਸੁਖਚੈਨ
10. ਢੱਕ
11. ਪਹਾੜੀ ਕਿੱਕਰ
12. ਚੱਕਰਾਸੀਆਂ
13. ਤੁਣ
14. ਕੁਸਮ

ਫਲ਼-ਦਾਰ ਬੂਟੇ

1. ਅੰਬ
2. ਜਾਮਣ
3. ਅਮਰੂਦ
4. ਆੜੂ
5. ਢੇਊ
6. ਕਟਹਲ
7. ਲਾਸੂੜਾ
8. ਅੰਜ਼ੀਰ
9. ਅਨਾਰ
10. ਦੇਸੀ ਬੇਰੀ
11. ਬਿਲ ਪੱਤਰ
12. ਸ਼ਹਿਤੂਤ

ਫੁੱਲਦਾਰ ਅਤੇ ਸੁਗੰਧੀਦਾਰ ਬੂਟੇ

1. ਚੰਦਨ
2. ਕਣਕ ਚੰਪਾ
3. ਚਾਂਦਨੀ
4. ਸਾਉਣੀ
5. ਮਰੂਆ
6. ਹਾਰ ਸ਼ਿੰਗਾਰ
7. ਰਾਤ ਦੀ ਰਾਣੀ
8. ਜਟਰੋਫਾ
9. ਕਨੇਰ
10. ਹਬਿਸਕਸ
11. ਅਮਲਤਾਸ
12. ਕਚਨਾਰ

ਦਵਾਈਆਂ ਵਾਲੇ ਬੂਟੇ

1. ਪਿੱਪਲ
2. ਨਿੰਮ
3. ਹਰੜ
4. ਬਹੇੜਾ
5. ਆਵਲਾ
6. ਅਰਜਨ
7. ਸਾਗਵਾਨ
8. ਕੜੀ ਪੱਤਾ
9. ਸੁਹੰਜਣਾ
10. ਸ਼ਰੀਹ
11. ਬਾਂਸ

ਛਾਂ-ਦਾਰ ਬੂਟੇ – 28%
ਫ਼ਲਦਾਰ ਬੂਟੇ – 24%
ਫੁੱਲਦਾਰ ਅਤੇ ਸੁਗੰਧੀਦਾਰ ਬੂਟੇ – 24%
ਦਵਾਈਆਂ ਵਾਲੇ ਬੂਟੇ – 24%

 

ਪਿੰਡ ਦਾ ਨਾਮ

1 ਕਾਰ ਸੇਵਾ ਖਡੂਰ ਸਾਹਿਬ ਦੀ ਜ਼ਮੀਨ ਵੜਿੰਗ ਸੂਬਾ ਸਿੰਘ
2 ਐਸ.ਡੀ.ਐਮ ਦਫ਼ਤਰ ਦੀ ਜ਼ਮੀਨ ਖਡੂਰ ਸਾਹਿਬ 3 ਬਾਠ
4 ਵੇਗੇਵਾਲ (ਸ੍ਰੀ ਅੰਮ੍ਰਿਤਸਰ ਸਾਹਿਬ)
5 ਜਲਾਲ ਉਸਮਾਂ (ਸਰਪੰਚ ਗੁਰਪ੍ਰੀਤ ਸਿੰਘ)
6 ਸਫੀਪੁਰ ( ਅਮਨਦੀਪ ਸਿੰਘ)

7 ਕੁੜੀਵਲ੍ਹਾਹ (ਦਰਬਾਰਾ ਸਿੰਘ ਸ/ੋ ਮੋਹਨ ਸਿੰਘ
8 ਫੇਰੂਮਾਣ
9 ਕੋਟ ਦੁਨਾ ਧਨੋਲਾ
10 ਜਨੋੜੀ (ਹੁਸ਼ਿਆਰਪੁਰ)
11 ਨਿੱਕਾ ਕੋਟ (ਸ੍ਰ.ਸੋਨੂੰ ਸਿੰਘ)
12 ਲੁਹਾਰ (ਸ੍ਰ. ਕੁਲਵੰਤ ਸਿੰਘ)
13 ਖੋਜਕੀਪੁਰ (ਸ੍ਰ.ਸਤਨਾਮ ਸਿੰਘ)
14 ਰਾਜੋਆਣਾ ਬਾਗਾ ਪੁਰਾਣਾ (ਮੋਗਾ)
15 ਖੱਬੇ ਡੋਗਰਾਂ ਪੰਚਾਇਤ ਸਟੇਡੀਅਮ ਵਿਖੇ
16 ਖੱਬੇ ਡੋਗਰਾਂ ਸ਼ਮਸ਼ਾਨ ਘਾਟ (ਸ੍ਰ.ਮਨਦੀਪ ਸਿੰਘ ਸਰਪੰਚ)
17 ਲਹੁਕਾ ਸ਼ਮਸ਼ਾਨ ਘਾਟ (ਸ੍ਰ.ਜਸਬੀਰ ਸਿੰਘ ਪਟਵਾਰੀ)
18 ਭੈਲ, ਤਰਨਤਾਰਨ (ਸ੍ਰ.ਮਹਿੰਦਰ ਸਿੰਘ)
19 ਲਾਲੂ ਘੁੰਮਣ ਪੰਚਾਇਤੀ ਜਗ੍ਹਾ
20 ਕੁੜੀਵਲ੍ਹਾਹ
21 ਦੁਬਲੀ ਗਊਸ਼ਾਲਾ (ਸ੍ਰ.ਗੁਰਦਿਆਲ ਸਿੰਘ ਸਰਪੰਚ)
22 ਆਲਾ ਦੀਨਪੁਰ (ਤਰਨ ਤਾਰਨ)
23 ਅਕਰਪੁਰਾ, ਮਿਰਜ਼ਾ ਜਾਨ (ਸ੍ਰ.ਹਰਜੀਤ ਸਿੰਘ)
24 ਬੁਰਜ ਰਾਈਆ (ਬਟਾਲਾ)
25 ਤੂਤ, ਪੱਟੀ (ਸ੍ਰ.ਹਰਸਾ ਸਿੰਘ)
26 ਜਹਾਂਗੀਰ (ਸ੍ਰ.ਸਵਿੰਦਰ ਕੌਰ ਸਰਪੰਚ)
27 ਨੂਰਦੀ ਕਿਲ੍ਹਾ ਕਵੀ ਸੰਤੋਖ ਸਿੰਘ
28 ਨੂਰਦੀ ਕਿਲ੍ਹਾ ਕਵੀ ਸੰਤੋਖ ਸਿੰਘ ਸ਼ਮਸ਼ਾਨ ਘਾਟ ਦੇ ਨੇੜੇ
29 ਸੁਹਾਵਾ, ਤਰਨ-ਤਾਰਨ (ਸ੍ਰ.ਚਮਕੌਰ ਸਿੰਘ)
30 ਢੋਟੀਆਂ (ਸ੍ਰ.ਪ੍ਰਭਪ੍ਰੀਤ ਸਿੰਘ)
31 ਗੋਰਖਾ (ਸ੍ਰ.ਸਤਬੀਰ ਸਿੰਘ ਸ/ੋ ਸ੍ਰ.ਜੋਗਿੰਦਰ ਸਿੰਘ
32 ਸ.ਸ.ਸ. ਫਤਹਿਗੜ ਪੰਚਤੂਰ (ਸ੍ਰ.ਗੁਰਬਿੰਦਰ ਸਿੰਘ)
33 ਮਠਾਰੂ ਰੋਹੀ ਕੰਡਾ ਮੁਹੱਲਾ ਨਾਨਕਸਰ, (ਐਡਵੋਕੇਟ ਸ੍ਰ.ਸਤਨਾਮ ਸਿੰਘ)
34 ਸ੍ਰ.ਗੁਰਭੇਜ ਸਿੰਘ ਉਪਮੰਡਲ ਅਫਸਰ ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਿਮਟਿਡ ਤਰਨ ਤਾਰਨ
35 ਤੂਤ, ਪੱਟੀ (ਸ੍ਰ.ਸੁਖਜੀਤ ਸਿੰਘ)
36 ਸੁਰ ਸਿੰਘ ਬਿਜਲੀ ਘਰ (ਜੇ.ਈ. ਸ੍ਰ.ਦਿਲਬਾਗ ਸਿੰਘ)
37 ਮਥਰੇਵਾਲ (ਸ੍ਰ.ਸ਼ਮਸ਼ੇਰ ਸਿੰਘ ਸ/ੋ ਸ੍ਰ.ਹਰਭਜਨ ਸਿੰਘ)
38 ਸਾਰਚੂਰ (ਸ੍ਰ. ਗੁਰਵਿੰਦਰ ਸਿੰਘ,ਸ੍ਰ. ਕਰਮਜੀਤ ਸਿੰਘ ਬਾਜਵਾ)
39 ਨਾਗੋਕੇ (ਸ੍ਰ.ਸਾਹਿਬ ਸਿੰਘ ਐਨ.ਆਰ,ਆਈ)
40 ਬਾਗ ਬਾਬਾ ਸਾਧੂ ਸਿੰਘ ਜੀ ਵਿਖੇ (ਖਡੂਰ ਸਾਹਿਬ)
41 ਏਕਲ ਗੱਡਾ (ਸ੍ਰ. ਜੱਗਾ ਸਿੰਘ)
42 ਮੁਗਲਾਣੀ (ਸ੍ਰ. ਅਜੀਤ ਸਿੰਘ)
43 ਭੰਗਾਲੀ ਕਲਾਂ, ਸ੍ਰੀ ਅੰਮ੍ਰਿਤਸਰ ਸਾਹਿਬ (ਸ੍ਰ.ਗੁਰਦੀਪ ਸਿੰਘ ਜੀ)
44 ਕੰਗ (ਸ੍ਰ.ਸੁਲੱਖਣ ਸਿੰਘ)
45 ਧੂਰੀ, ਸੰਗਰੂਰ (ਸ੍ਰ. ਲਖਬੀਰ ਸਿੰਘ, ਸ੍ਰ.ਸਰਬਜੀਤ ਸਿੰਘ)
46 ਕੋਟਲੀ (ਸ੍ਰ.ਨਰਿੰਦਰ ਸਿੰਘ)
47 ਓਠੀਆਂ ਸਾਹਿਬ, ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ
48 ਸਤਲਾਣੀ ਸਾਹਿਬ (ਅਟਾਰੀ) ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ 
49 ਗੁਰੁ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਸਾਹਿਬ
50 ਗੁ: ਤਪ ਅਸਥਾਨ ਬੀਬੀ ਪ੍ਰਧਾਨ ਕੌਰ, ਬਰਨਾਲਾ ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ
51 ਗੁ: ਨਾਨਕੇਆਨਾ ਸਾਹਿਬ, ਸੰਗਰੂਰ ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ
52 ਤਰਸਿੱਕਾ ਭੱਟੀ ਕੇ
53 ਰਾਜੇਆਣਾ ਜਿਲ੍ਹਾ ਲੁਧਿਆਣਾ (ਸ੍ਰ.ਮਨਰਾਜ ਸਿੰਘ, ਸ੍ਰ.ਜਗਦੀਪ ਸਿੰਘ)
54 ਕੋਟਲੀ (ਸ੍ਰ.ਬਲਵਿੰਦਰ ਸਿੰਘ)
55 ਸ਼ਾਹਕੋਟ, ਐਸ.ਡੀ,ਐਮ. ਦਫਤਰ ਦੀ ਜ਼ਮੀਨ
56 ਗੁ: ਰੱਤੋਕੇ ਸਾਹਿਬ ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ
57 ਗੁ: ਦਮਦਮਾ ਸਾਹਿਬ (ਬਾਬਾ ਭੀਮਾ ਸਿੰਘ ਜੀ)
58 ਜੋੜਾ ਗੁ: ਸਾਹਿਬ ਵਿਖੇ
59 ਕਾਰ ਸੇਵਾ ਖਡੂਰ ਸਾਹਿਬ ਦੀ ਜ਼ਮੀਨ
60 ਹੇਰਾਂ, ਲੁਧਿਆਣਾ ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ
61 ਮਾਲਚੱਕ
62 ਜਲੰਧਰ, ਸ੍ਰ.ਰਾਜ ਰੋਹਿਤ ਸਿੰਘ ਦੀ ਜ਼ਮੀਨ
63 ਕੇਂਦਰੀ ਜੇਲ ਅੰਮ੍ਰਿਤਸਰ (ਸ੍ਰ.ਹਰਬੀਰ ਸਿੰਘ ਢਿੱਲੋਂ ਰਾਹੀਂ ਅਰਸ਼ਦੀਪ ਸਿੰਘ ਜੇਲ ਸੁਪਰਡੈਂਟ)
64 ਨਾਗੋਕੇ (ਸ਼ਹੀਦ ਭਾਈ ਕੁਲਵੰਤ ਸਿੰਘ)
65 ਸੈਂਟਰ ਜੇਲ ਕਪੂਰਥਲਾ (ਸ੍ਰ.ਬਲਜੀਤ ਸਿੰਘ ਘੁਮਾਨ ਜੇਲ ਸੁਪਰਡੈਂਟ) 
66 ਸੈਦਪੁਰ ਜਿਲ੍ਹਾ ਕਪੂਰਥਲਾ
67 ਗੁ:ਗੁਰੁ ਕਾ ਬਾਗ ਸਾਹਿਬ, ਅਜਨਾਲਾ ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ 
68 ਫਤਹਿਗੜ ਸਾਹਿਬ (ਮੈਨੇਜਰਸ੍ਰ. ਕਰਮਜੀਤ ਸਿੰਘ) 
69 ਗੁ: ਬੁੱਢਾ ਜੋਹੜ ( ਲੋਕਲ ਕਮੇਟੀ ਪ੍ਰਧਾਨ ਸ੍ਰ.ਬਲਕਰਨ ਸਿੰਘ) 
70 ਕੱਥੂ ਨੰਗਲ, (ਸ੍ਰ.ਅਮੋਲਕ ਸਿੰਘ,ਸ੍ਰ. ਦਵਿੰਦਰ ਸਿੰਘ) 
71 ਫਤਹਿਪੁਰ ਬਦੇਸੇ (ਸ੍ਰ.ਰਨਧੀਰ ਸਿੰਘ,ਸ੍ਰ. ਮਨਵਿੰਦਰ ਸਿੰਘ)
72 ਦੋਨਾ ਸਿਧਵਾ, ਕਪੂਰਥਲਾ (ਬਿਜਲੀ ਘਰ) 
73 ਬੀ.ਐਸ.ਐਫ. 73 ਬਟਾਲੀਅਨ ਕੈਂਪ ਅਜਨਾਲਾ (ਮੇਜਰ ਜਰਨਲ ਬਲਵਿੰਦਰ ਸਿੰਘ)
74 ਗੁ:ਬੀੜ ਬਾਬਾ ਬੁੱਢਾ ਸਾਹਿਬ (ਸ੍ਰੋ:ਗੁ:ਪ੍ਰ:ਕਮੇਟੀ ਦੀ ਜ਼ਮੀਨ) 

 

ਬੂਟਿਆਂ ਦੀ ਗਿਣਤੀ

1825
550
320
850
868

450

206
145
2218
1001
550
209
370
2031
616
496
558
305
1540
160
1000
550
208
300
208
1502
502
272
100
202
740
1000
320

320
1005
1800
250
550
250
550
400
1100
400
350
1000
150
2100
2100
1500
2100
2100
500
1100
150
550
2100
550
150
1500
1500
500
400

250
325
500
550
1500
1500
1500
150
500
260
550
1500

‘ਗੁਰੁ ਨਾਨਕ ਪਵਿੱਤਰ ਜੰਗਲ’ ਦੇ ਨਾਮ ਤਹਿਤ 550 ਜੰਗਲ ਲਾਉਣ ਦੇ ਉਪਰਾਲੇ ਦੀ ਸੰਪੂਰਨਤਾ ਲਈ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਪਿੱਛਲੇ ਦੋ ਸਾਲਾਂ ਤੋਂ ਕਾਰਜਸ਼ੀਲ ਹੈ। ਹੁਣ ਤੱਕ 74 ਜੰਗਲ ਲੱਗ ਚੁੱਕੇ ਹਨ ਜਿਨ੍ਹਾਂ ਦਾ ਵੇਰਵਾ ਹੇਠਾ ਦਿੱਤਾ ਗਿਆ ਹੈ।

ਬੂਟਿਆਂ ਦੀ ਸਾਂਭ-ਸੰਭਾਲ:
ਬੂਟੇ ਨੂੰ ਲਗਾਉਣ ਨਾਲ ਹੀ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਬੂਟਿਆਂ ਦੀ ਸਾਂਭ-ਸੰਭਾਲ ਕਰਨੀ ਵੀ ਸਾਡੀ ਜ਼ਿੰਮੇਵਾਰੀ ਹੈ। ਬੂਟਿਆਂ ਦੀ ਸਾਂਭ-ਸੰਭਾਲ ਪ੍ਰਤੀ ਕਾਰ ਸੇਵਾ ਖਡੂਰ ਸਾਹਿਬ ਬਹੁਤ ਚੇਤੰਨ ਹੈ। ਬਾਬਾ ਸੇਵਾ ਸਿੰਘ ਜੀ ਹਰ ਬੂਟੇ ਨੂੰ ਲਗਾਉਂਣ ਤੋਂ ਬਾਅਦ ਬੱਚਿਆਂ ਦੀ ਤਰ੍ਹਾਂ ਪਾਲਣ ਲਈ ਵਚਨਬੱਧ ਹਨ। ਇਸ ਲਈ ਕਾਰ ਸੇਵਾ ਖਡੂਰ ਸਾਹਿਬ ਵਲੋਂ ਜਿੱਥੇ ਵੀ ਬੂਟੇ ਲਗਾਏ ਜਾਂਦੇ ਹਨ। ਉੱਥੇ ਬਾਅਦ ਵਿੱਚ ਉਨ੍ਹਾਂ ਦੀ ਸੰਭਾਲ ਨੂੰ ਵੀ ਯਕੀਨਨ ਕਾਇਮ ਰੱਖਿਆ ਜਾਂਦਾ ਹੈ। ਬੂਟਿਆਂ ਦੀ ਸੰਭਾਲ ਲਈ 12 ਪਾਣੀ ਦੇ ਟੈਂਕਰ ਅਤੇ 50 ਸੇਵਾਦਾਰ ਸਦਾ ਹਾਜ਼ਰ ਰਹਿੰਦੇ ਹਨ। ਇਹ ਟੈਂਕਰ ਬੂਟਿਆਂ ਨੂੰ ਪਾਣੀ ਦੇਣ, ਗੋਡੀ ਕਰਨ ਅਤੇ ਉਹਨਾਂ ਦੇ ਵਾਧੇ ਵੱਲ ਪੂਰਾ ਧਿਆਨ ਦਿੰਦੇ ਹਨ। ਕਾਰ ਸੇਵਾ ਖਡੂਰ ਸਾਹਿਬ ਵਲੋਂ ਜਦ ਰਾਜਸਥਾਨ ਵਿੱਚ ਬੂਟੇ ਲਗਾਏ ਗਏ ਤਾਂ ਸੇਵਾਦਾਰਾਂ ਦੁਆਰਾ ਇਹਨਾਂ ਬੂਟਿਆਂ ਦੀ ਰਾਖੀ ਕੀਤੀ ਗਈ ਅਤੇ ਉਹਨਾਂ ਨੂੰ ਜਾਨਵਰਾਂ ਆਦਿ ਤੋਂ ਬਚਾਇਆ ਗਿਆ। ਇਸ ਪ੍ਰਕਾਰ ਕਾਰ ਸੇਵਾ ਖਡੂਰ ਸਾਹਿਬ ਬੂਟਿਆਂ ਨੂੰ ਲਗਾਉਂਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਪ੍ਰਤੀ ਵੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਾਰਜ਼ਸ਼ੀਲ ਵੀ ਹੈ।
ਸੋ ਉਪਰੋਕਤ ਮਹੱਤਵਪੂਰਨ ਕਾਰਜ ਹਨ ਜੋ ਕਾਰ ਸੇਵਾ ਖਡੂਰ ਸਾਹਿਬ ਵਲੋਂ ਵਾਤਾਰਵਣ ਸੰਭਾਲ ਮੁਹਿੰਮ ਤਹਿਤ ਕੀਤੇ ਜਾ ਰਹੇ ਹਨ। ਇਹ ਕਾਰਜ ਬਾਬਾ ਸੇਵਾ ਸਿੰਘ ਜੀ ਦੀ ਦੂਰ-ਦ੍ਰਿਸ਼ਟੀ ਦਾ ਨਤੀਜਾ ਹਨ। ਇਸ ਪ੍ਰਕਾਰ ਪੰਥਕ ਕਾਰਜਾਂ ਦੇ ਨਾਲ ਸਮਾਜਿਕ ਸਰੋਕਾਰਾਂ ਅਤੇ ਵਾਤਾਵਰਣ ਸੰਭਾਲ ਨਾਲ ਜੋੜਨਾ ਕਾਰ ਸੇਵਾ ਖਡੂਰ ਸਾਹਿਬ ਦਾ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਹੈ। ਇਸ ਤੋਂ ਸੇਧ ਲੈ ਕੇ ਹਰ ਵਿਅਕਤੀ ਅਤੇ ਸੰਸਥਾ ਨੂੰ ਵਾਤਾਵਰਣ ਸੰਭਾਲ ਲਈ ਸਰਗਰਮ ਹੋਣਾ ਚਾਹੀਦਾ ਹੈ।

-ਵਿਕਰਮਜੀਤ ਸਿੰਘ ਤਿਹਾੜਾ